Menu
blogid : 7837 postid : 1315126

मुसीबतां (पंजाबी)

KABHI AANA ZINDAGI
KABHI AANA ZINDAGI
  • 36 Posts
  • 4 Comments

ਮੁਸੀਬਤਾਂ ਜੇ ਆਈਆਂ ਨੇ ਤਾਂ ਲੰਘ ਜਾਣ ਦੇ
ਆਉਣਗੀਆਂ ਖੁਸ਼ੀਆਂ ਵੀ ਉਹ ਮਾਣ ਲਈਂ
ਨੀਵੀਂ ਪਾਕੋ ਫਲਦਾਰ ਰੁੱਖ ਬਣ ਜਾ
ਜੜ੍ਹਾਂ ਕੋਈ ਵੱਢੂ ਤਾਂ ਤੂੰ ਸੀਨਾ ਤਾਣ ਲਈਂ
ਭੋਰਾ ਜਿਹੇ ਦੁੱਖ `ਤੇ ਨਾ ਸੱਪ ਵਾਂਗ ਮੇਹਲ
ਕਿਵੇਂ ਇਹ ਦੂਰ ਹੋਊ ਮੁਸਕਰਾ ਕੇ ਜਾਣ ਲਈਂ
ਢੇਰੀ ਨਾ ਤੂੰ ਢਾਹਕੇ ਬਹੀਂ ਲੰਮੇਂ ਪੈਂਡੇ ਨੇ
ਫੁੱਲਾਂ ਓਹਲੇ ਕੰਡੇ ਹੁੰਦੇ ਇਹ ਵੀ ਜਾਣ ਲਈਂ
ਝੱਲ ਨਹੀਓਂ ਹੁੰਦੇ ਭਾਵੇਂ ਫੱਟ ਦਿਲਾਂ ਦੇ
ਸਕੂੰ ਵੀ ਇਹ ਦਿੱਲ ਦਊ ਕਿੰਨੀ ਖਾਕ ਛਾਣ ਲਈਂ

Read Comments

    Post a comment

    Leave a Reply