Menu
blogid : 7837 postid : 1315109

बेचैनियां (पंजाबी नज़्म)

KABHI AANA ZINDAGI
KABHI AANA ZINDAGI
  • 36 Posts
  • 4 Comments

ਸਹਿਜ ਸੁਭਾਅ ਹੀ ਉੱਠਕੇ ਤੁਰਦਾ
ਬੰਦਾ ਰਾਤ ਬਰਾਤੇ…!
ਹੰਝੂਆਂ ਦੀ ਉਹ ਵਹੀ ਖੋਹਲਦਾ
ਯਾਦਾਂ ਦੇ ਵਿੱਸਰੇ ਖਾਤੇ…!!
ਅੱਖਾਂ ਦੇ ਵਿੱਚ ਨੀਂਦ ਹੌਂਕਦੀ
ਰਾਹਾਂ ਦੇ ਵਿੱਚ ਰਾਤ…!
ਧੁੱਪਾਂ ਵਰਗੇ ਸੁਪਨੇ ਉਸਦੇ
ਉੱਲੂ ਵਰਗੀ ਜਾਤ…!!
ਹੋਰਾਂ ਲਈ ਉਹ ਸੁੱਖ ਮੰਗਦਾ
ਖੁਦ ਲਈ ਬਦਅਸੀਸ…!
ਨਿੱਕੀ ਉਮਰੇ ਉਹ ਮੌਤ ਲਿਖ ਲੈਂਦਾ
ਜੇ ਹੁੰਦਾ ਲੇਖ-ਲਤੀਫ…!!
ਪੈਰਾਂ ਵਿੱਚ ਉਹਦੇ ਰਾਹ ਗੁਆਚੇ
ਤਲੀ ਦੇ ਵਿੱਚ ਲਕੀਰਾਂ…!
ਮੁਹੱਬਤ ਦੀ ਇੱਕ ਕਾਤਰ ਲੱਭਦਾ
ਫਿਰਦਾ ਵਾਂਗ ਫਕੀਰਾਂ…!!

Read Comments

    Post a comment

    Leave a Reply